ਰਾਕੇਸ਼ ਬੋਬੀ✓ ਪੰਜਾਬ ਵਿਧਾਨਸਭਾ 2022 ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ, ਜਲੰਧਰ ਜ਼ਿਲ੍ਹੇ ਦੀਆਂ 9 ਵਿਧਾਨ ਸਭਾ ਸੀਟਾਂ ਤੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਅਮੀਰ ਉਮੀਦਵਾਰ ਭਾਜਪਾ ਦੇ ਸਰਬਜੀਤ ਸਿੰਘ ਮੱਕੜ ਹਨ। ਕਾਂਗਰਸ, ਅਕਾਲੀ-ਬਸਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੱਛੇ ਛੱਡਣ ਵਾਲੇ ਜਲੰਧਰ ਕੈਂਟ ਵਿਧਾਨਸਭਾ ਤੋਂ ਭਾਜਪਾ ਉਮੀਦਵਾਰ ਸਰਬਜੀਤ ਸਿੰਘ ਮੱਕੜ 61 ਕਰੋੜ ਦੇ ਮਾਲਕ ਹਨ।
ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪੁਰਾਣੇ ਸਾਥੀ ਤੇ ਆਦਮਪੁਰ ਵਿਧਾਨਸਭਾ ਤੋਂ ਵਿਧਾਇਕ ਰਹਿ ਚੁੱਕੇ ਸਰਬਜੀਤ ਸਿੰਘ ਮੱਕੜ ਨੂੰ ਅਕਾਲੀ ਦਲ ਦੀ ਟਿਕਟ ਨਾਂ ਮਿਲਣ ਕਰਕੇ ਅਕਾਲੀ ਦਲ ਛੱਡਣੀ ਪਈ ਸੀ, ਇਸ ਵੇਲੇ ਜਲੰਧਰ ਕੈਂਟ ਵਿਧਾਨਸਭਾ ਤੋਂ ਮੱਕੜ ਭਾਜਪਾ ਦੇ ਉਮੀਦਵਾਰ ਹਨ।
ਜੇਕਰ ਗੱਲ ਪੜ੍ਹਾਈ-ਲਿਖਾਈ ਦੀ ਕਰੀਏ ਤਾਂ ਜਲੰਧਰ ਲੋਕਸਭਾ ਵਿੱਚ ਸਭ ਤੋਂ ਵੱਧ ਪੜ੍ਹਿਆ-ਲਿਖਿਆ ਉਮੀਦਵਾਰ ਨਕੋਦਰ ਵਿਧਾਨਸਭਾ ਤੋਂ ਡਾ. ਨਵਜੋਤ ਸਿੰਘ ਦਹੀਆ ਮਾਸਟਰ ਆਫ ਸਰਜਰੀ ਹੈ। ਜੇਕਰ ਗੱਲ ਜਵਾਨੀ ਤੇ ਬੁਢਾਪੇ ਦੀ ਕਰੀਏ ਤਾਂ, ਸਭ ਤੋਂ ਘੱਟ ਉਮਰ ਦੇ ਸ਼ਾਹਕੋਟ ਤੋਂ ਅਕਾਲੀ ਦਲ+ ਬਸਪਾ ਉਮੀਦਵਾਰ ਬਚਿੱਤਰ ਸਿੰਘ 32 ਸਾਲ ਦੇ ਹਨ। ਉਥੇ ਹੀ ਸਭ ਤੋਂ ਵੱਧ ਉਮਰਦਰਾਜ ਉਮੀਦਵਾਰ ਸ਼ਾਹਕੋਟ ਤੋਂ ਹੀ ਆਮ ਆਦਮੀ ਪਾਰਟੀ ਦੇ ਰਤਨ ਸਿੰਘ ਕਾਕੜ ਕਲਾਂ 66 ਸਾਲ ਦੇ ਕਰੀਬ ਦੇ ਹਨ। ਇਹ ਰਿਕਾਰਡ ਉਮੀਦਵਾਰਾਂ ਦੇ ਚੋਣ ਅਧਿਕਾਰੀ ਨੂੰ ਜਮ੍ਹਾਂ ਕਰਵਾਏ ਕਾਗਜ਼ਾਂ ‘ਚ ਦਰਜ ਹਨ।