ਚੰਡੀਗੜ੍ਹ :- ਪੰਜਾਬ ਭਾਜਪਾ ਦੇ ਮੌਜੂਦਾ ਜਨਰਲ ਸਕੱਤਰ ਤੇ ਪੰਜਾਬ ਪ੍ਰਦੇਸ਼ ਦੇ ਸਾਬਕਾ ਐਸਸੀ /ਐਸਟੀ ਚੇਅਰਮੈਨ ਰਾਜੇਸ਼ ਬਾਘਾ ਵਲੋਂ ਬੀ.ਐਸ.ਐਫ ਦੇ ਬਾਰਡਰ ਏਰੀਆ ਨੂੰ 15 ਤੌ ਵਧਾ ਕੇ 50 ਕਿਲੋਮੀਟਰ ਤਲਾਸ਼ੀ ਯੋਗ ਕਰਨਾ ਸ਼ਲਾਘਾਯੋਗ ਹੈ। ਇਸ ਫੈਸਲੇ ਤੇ ਕੇਂਦਰੀ ਗ੍ਰਹਿ ਮੰਤਰਾਲਿਆ ਦਾ ਸਾਰੇ ਪੰਜਾਬੀਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ।
ਰਾਜੇਸ਼ ਬਾਘਾ ਨੇ ਦੱਸਿਆ ਕਿ ਜਿੱਥੇ ਕਾਂਗਰਸ ਸਰਕਾਰ ਆਪਸੀ ਲੜਾਈ ਦੇ ਵਿਚ ਪੰਜਾਬ ਦੇ ਮਸਲੇ ਭੁਲਾਈ ਬੈਠੀ ਹੈ, ਉਥੇ ਸਾਡੇ ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਵਲੋਂ, ਆਤੰਕਵਾਦੀ ਸੰਗਠਨਾਂ ਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਪੰਜਾਬ ਦੇ ਬਾਡਰ ਏਰੀਆ ਉਪੱਰ ਵੱਡੀ ਗਿਣਤੀ ਵਿੱਚ ਆਏ ਦਿਨ ਮਾਨਵ ਰਹਿਤ ਡਰੋਨ ਰਾਹੀਂ ਨਸ਼ਾ, ਹਥਿਆਰ ਅਤੇ ਅੱਤਵਾਦੀਆਂ ਦੀ ਮਦਦ ਕੀਤੀ ਜਾ ਰਹੀ ਹੈ। ਜਿਸ ਕਾਰਨ ਵੱਡੀ ਗਿਣਤੀ ਵਿਚ ਪੰਜਾਬ ਪ੍ਰਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦਾ ਵੱਡੇ ਪੱਧਰ ਤੇ ਘਾਣ ਹੋ ਰਿਹਾ ਹੈ। ਇਹਨਾਂ ਗੱਲਾ ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ.ਦਾ ਨਿਗਰਾਨੀ ਯੋਗ ਬਾਰਡਰ ਏਰੀਆ 15 ਕਿਲੋਮੀਟਰ ਤੋ ਵਧਾ ਕੇ 50 ਕਿਲੋਮੀਟਰ ਏਰੀਆ ਕਰਨਾਂ ਦਿਸ਼ਲਾਘਾਯੋਗ ਹੈ।
ਇਸ ਫੈਸਲੇ ਨਾਲ ਬਾਡਰ ਏਰੀਆ ਵਿੱਚ ਵੱਧ ਰਹੀ ਨਸ਼ੇ ਦੀ ਤਸ਼ਕਰੀ ਅਤੇ ਅੱਤਵਾਦ ਨੂੰ ਨੱਥ ਪਏਗੀ ਅਤੇ ਡਰੱਗ ਸਮਗਲਰਾਂ ਤੇ ਸਿਕੰਜਾ ਕੱਸਿਆ ਜਾਏਗਾ। ਇਸ ਫੈਸਲੇ ਦਾ ਨੁਕਸਾਨ ਸਿਰਫ ਤੇ ਸਿਰਫ ਡਰੱਗ ਸਮਗਲਰਾਂ ਅਤੇ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹੀ ਨੁਕਸਾਨ ਝੱਲਣਾ ਪਏਗਾ । ਇਸ ਲਈ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੈਸਲੇ ਦਾ ਸਵਾਗਤ ਕਰਨ ਨਾ ਕਿ ਡਰੱਗ ਦੇ ਧੰਦੇ ਨਾਲ ਜੁੜੇ ਲੋਕਾਂ ਦੀਆਂ ਗੱਲਾਂ ਵਿਚ ਆਉਣ । ਬਲਕਿ ਬੀਐਸਐਫ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਨਸ਼ੇ ਦੀ ਤਸ਼ਕਰੀ ਨੂੰ ਅਤੇ ਅੱਤਵਾਦ ਨੂੰ ਠੱਲ ਪਾਈ ਜਾ ਸਕੇ। ਇਸ ਫੈਸਲੇ ਨਾਲ ਪੰਜਾਬ ਦੀ ਆਮ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ , ਬਲਕਿ ਪੰਜਾਬ ਦੀ ਜਨਤਾ ਨੂੰ ਫਾਇਦਾ ਹੋਵੇਗਾ।