ਜਲੰਧਰ: ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਦੀ ਨਾਜਾਇਜ਼ ਕਲੋਨੀ ਤੇ ਪੁੱਡਾ ਨੇ ਅੱਜ ਸਵੇਰੇ ਕਾਰਵਾਈ ਕਰ ਦਿੱਤੀ ਹੈ। ਅੱਜ ਚੜ੍ਹਦੀ ਸਵੇਰੇ ਹੀ ਪੁੱਡਾ ਨੇ ਪਤਾਰਾ ‘ਜਲੰਧਰ’ ਦੇ ਨਜਦੀਕੀ ਪਿੰਡ ਜੈਤੇਵਾਲੀ ਵਿੱਚ ਬਣ ਰਹੀ ਇੱਕ ਨਜਾਇਜ਼ ਕਲੋਨੀ ਡਿਚ ਮਸ਼ੀਨ ਨਾਲ ਢਾਹ-ਢੇਰੀ ਕਰ ਦਿੱਤੀ। ਉਕਤ ਕਲੋਨੀ ਤੇ ਕਾਰਵਾਈ ATP ਢੀਂਗਰਾ ਸਾਹਿਬ ਦੀ ਅਗਵਾਈ ਵਿੱਚ ਕੀਤੀ ਗਈ। ਉਨ੍ਹਾਂ ਕਿਹਾ ਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਨਜਾਇਜ਼ ਕਲੋਨੀ ਤੇ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਆਪਣੇ ਆਪ ਨੂੰ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਬੀਜੇਪੀ ਨੇਤਾ ਦਾ ਭਰਾ ਦਁਸਣ ਵਾਲੇ ਇੱਕ ਗੁਰਵਿੰਦਰ ਬਵੇਜਾ ਨਾਮ ਦੇ ਕਲੋਨਾਈਜ਼ਰ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਪੁਁਡਾ ਅਧਿਕਾਰੀਆ ਦੇ ਨਁਕ ਹੇਠ ਪਿੰਡ ਜੈਤੇਵਾਲੀ ਦੇ ਪ੍ਸਿਁਧ ਧਾਰਮਿਕ ਅਸਥਾਨ “ਡੇਰਾ ਕੁਁਲੀ ਵਾਲੀ ਸਰਕਾਰ’ ਦੇ ਬਿਲਕੁਲ ਸਾਹਮਣੇ ਖੇਤੀਬਾੜੀ ਵਾਲੀ ਜ਼ਮੀਨ ਤੇ ਨਜਾਇਜ਼ ਕਲੋਨੀ ਕੱਟ ਰਿਹਾ ਸੀ, ਡੀਲਰਾਂ ਨੂੰ ਕਲੋਨੀ ਵਿੱਚ ਬਿਠਾ ਕੇ ਆਮ ਲੋਕਾਂ ਨੂੰ ਨਕਸ਼ੇ ਦਿਖਾਕੇ ਪਲਾਟ ਵੇਚੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਕਲੋਨਾਈਜ਼ਰ ਪਹਿਲਾਂ ਵੀ ਕਰਤਾਰਪੁਰ ਦੇ ਪਿੰਡ ਚੀਮਾ ਅਤੇ ਜਲੰਧਰ ਕੈਂਟ ਹਲਕੇ ਦੇ ਵਿਚ ਕਈ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਮੋਟਾ ਰਗੜਾ ਲਾ ਚੁੱਕਾ ਹੈ l ਹੁਣ ਸਰਕਾਰ ਵਲੋਂ ਇਸ ਕਾਲੋਨਾਈਜ਼ਰ ਦੀਆਂ ਸਾਰੀਆਂ ਕਲੋਨੀਆਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।